ਜੰਡਿਿਆਲਾ ਗੁਰੂ ਵਿਕਰਮਜੀਤ ਸਿੰਘ


- ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਜਨਮ ਦਿਹਾੜਾ ਸਰਕਾਰ ਪੱਧਰ ਤੇ ਮਨਾਇਆਂ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ਼ਮਸ਼ੇਰ ਸਿੰਘ ਸੈਨਟਰੀ ਇੰਸਪੈਕਟਰ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਦੱਸਿਆ ਗਿਆ ਕਿ ਮਿਤੀ 28-04-2021 ਨੂੰ ਇੱਕ ਵਿਸ਼ਾਲ ਨਗਰ ਕੀਰਤਨ ਗੁਰੂਦੁਆਰਾ ਗੁਰੂ ਕੇ ਮਹਿਲ ਅੰਮਿ੍ਰਤਸਰ ਤੋਂ ਰਵਾਨਾ ਹੋਵੇਗਾ ਜੋ  ਵੱਖ ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆਂ ਮਿਤੀ 29-04-2021 ਨੂੰ ਸ਼੍ਰੀ ਅਨੰਦਪੁਰ ਸਹਿਬ ਵਿਖੇ ਸਮਾਪਤ ਹੋਵੇਗਾ।ਇਸ ਸੰਬੰਧ ਵਿੱਚ ਵੱਖ ਵੱਖ ਵਿਭਾਗਾਂ ਦੀਆ ਡਿਊਟੀਆਂ ਲਗਾਈਆਂ ਗਈਆਂ ਹਨ ।ਸੈਨਟਰੀ ਇੰਸਪੈਕਟਰ ਵੱਲੋਂ ਦੱਸਿਆ ਗਿਆ ਕਿ ਜੰਡਿਆਲਾ  ਗੁਰੂ ਸ਼ਹਿਰ ਦੇ ਹਾਈਵੇ, ਰਈਆ ਸ਼ਹਿਰ ਦਾ ਹਾਈਵੇ ਜਿਸ ਦੀ ਸਾਫ਼ ਸਫਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸ਼੍ਰੀ ਬਾਬਾ ਬਕਾਲਾ ਸਹਿਬ ਗੁਰੂਦੁਆਰਾ ਸਹਿਬ ਦੇ ਆਸ ਪਾਸ ਅਤੇ ਬਾਬਾ ਬਕਾਲਾ ਸਹਿਬ ਸ਼ਹਿਰ ਦੇ ਵੱਖ ਵੱਖ ਰਸਤਿਆ ਦੀ ਸਫਾਈ ਸੰਬੰਧੀ ਵੀ ਡਿਊਟੀ ਲੱਗੀ ਹੋਈ ਇਹਨਾਂ ਦੇ ਨਾਲ ਸ਼੍ਰੀ ਬਲਜਿੰਦਰ ਸਿੰਘ ਸੈਨਟਰੀ ਇੰਸਪੈਕਟਰ ਨਗਰ ਕੋਸਲ ਤਰਨਤਾਰਨ ਅਤੇ ਸ਼੍ਰੀ ਦਵਿੰਦਰ ਕੁਮਾਰ ਠਾਕਰ ਸੈਨਟਰੀ ਇੰਸਪੈਕਟਰ ਨਗਰ ਪੰਚਾਇਤ ਅਜਨਾਲਾ ਦੀ ਵੀ ਡਿਊਟੀ ਲੱਗੀ ਹੋਈ ਹੈ।             

No comments:

Post a Comment